Patiala: 14 March, 2020
 
Awareness Campaign against Covid-19 at Multani Mal Modi College
 
NSS department of Multani Mal Modi College Patiala today launched an awareness campaign for the students and public against outbreak and spread of corona-19 virus. The objective of this campaign is to equip the students and general public with technical guidelines and protective measures to prevent the spread of virus. College Principal Dr. Khushvinder Kumar inaugurated the campaign and said that the WHO, UN Foundation and global outbreak Network had issued infection prevention and control strategies to counter this pandemic. Dr. Harmohan Sharma, NSS Programme Officer briefed about the emergency measures and preventive advisory in details. The volunteers of NSS and other students were demonstrated when and how to use masks, various myths regarding the disease, fake news and how to be safe and healthy while regular in working and public spaces and where to contact in emergency conditions. Students and staff were advised not to shake hands instead they must greet each other by doing Namaskaar with folded hands.
 
 
 
ਪਟਿਆਲਾ: 14 ਮਾਰਚ, 2020
 
ਮੋਦੀ ਕਾਲਜ ਵਿਖੇ ਕਰੋਨਾ ਵਾਇਰਸ ਖਿਲਾਫ਼ ਮੁਹਿੰਮ ਦਾ ਆਗਾਜ਼
 
ਸਥਾਨਿਕ ਮੁਲਤਾਲੀ ਮੱਲ ਮੋਦੀ ਕਾਲਜ ਪਟਿਆਲਾ ਦੇ ਐਨ.ਐਸ.ਐਸ. ਵਿਭਾਗ ਵੱਲੋਂ ਅੱਜ ਆਲਮੀ ਪੱਧਰ ਤੇ ਕਰੋਨਾ ਵਾਇਰਸ ਦੇ ਫੈਲਾਉ ਨੂੰ ਦੇਖਦਿਆਂ ਇਸ ਤੋਂ ਬਚਾਉ ਲਈ ਜ਼ਰੂਰੀ ਪੇਸ਼ਬੰਦੀਆਂ ਅਤੇ ਰੋਕਥਾਮ ਲਈ ਇੱਕ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.), ਯੂਨਾਈਟਿਡ ਨੇਸ਼ਨਜ਼ ਅਤੇ ਗਲੋਬਲ ਆਉਟਬ੍ਰੇਕ ਨੈਟਵਰਕ ਵੱਲੋਂ ਸਾਂਝੇ ਤੌਰ ਤੇ ਕਰੋਨਾਵਾਇਰਸ ਨੂੰ ਮਹਾਂਮਾਰੀ ਕਰਾਰ ਦਿੰਦਿਆਂ ਇਸ ਤੋਂ ਬਚਾਉ ਅਤੇ ਰੋਕਥਾਮ ਸਬੰਧੀ ਜ਼ਰੂਰੀ ਸਾਵਧਾਨੀਆਂ ਅਤੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਤੇ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰ ਡਾ. ਹਰਮੋਹਨ ਸ਼ਰਮਾ ਨੇ ਵਿਸਥਾਰ ਵਿੱਚ ਇਸ ਬਿਮਾਰੀ ਸਬੰਧੀ ਆਪਾਤਕਾਲੀਨ ਸਾਵਧਾਨੀਆਂ ਅਤੇ ਬਚਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਤੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਵਿਦਿਆਰਥੀਆਂ ਨਾਲ ਮਾਸਕ ਦੀ ਵਰਤੋਂ ਕਦੋਂ ਤੇ ਕਿਉਂ ਕਰਨੀ ਹੈ? ਇਸ ਬਿਮਾਰੀ ਸਬੰਧੀ ਫੈਲੀਆਂ ਹੋਈਆਂ ਗਲਤ ਧਾਰਨਾਵਾਂ ਅਤੇ ਗੈਰ-ਵਿਗਿਆਨਕ ਜਾਣਕਾਰੀ ਤੋਂ ਕਿਵੇਂ ਬਚਿਆ ਜਾਵੇ, ਇਸ ਬੀਮਾਰੀ ਤੋਂ ਬਚਾਉ ਦੇ ਨਾਲ-ਨਾਲ ਰੋਜ਼ਾਨਾ ਕਾਰ-ਵਿਹਾਰ ਕਿਵੇਂ ਜਾਰੀ ਰੱਖਣਾ ਹੈ ਅਤੇ ਇਸ ਤੋਂ ਪ੍ਰਭਾਵਿਤ ਹੋਣ ਦੀ ਸੂਰਤ ਵਿੱਚ ਕਿੱਥੇ ਸੰਪਰਕ ਕਰਨਾ ਹੈ ਆਦਿ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਗਈ ਕਿ ਉਹ ਆਪਸ ਵਿੱਚ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਅਤੇ ਇੱਕ ਦੂਜੇ ਨੂੰ ਹੱਥ ਜੋੜ ਕੇ ਨਮਸਕਾਰ ਕਰਨ।
 
#mhrd #hrdministry #ugc #mmmcpta #multanimalmodicollegepatiala #modi #modicollege #modicollegepatiala #punjabiuniversity #pup #punjabiuniversitypatiala #coronavirus #handshake #covit19